• ਖ਼ਬਰਨਾਮਾ: NSW ਦੇ ਪ੍ਰੀਮੀਅਰ ਕ੍ਰਿਸ ਮਿਨਸ ਨੇ ਐਂਟੀਸਮੀਟਿਜ਼ਮ ਅਤੇ ਸਮਾਜਿਕ ਏਕਤਾ ਬਾਰੇ ਰਾਇਲ ਕਮਿਸ਼ਨ ਦਾ ਕੀਤਾ ਸਮਰਥਨ
    Feb 24 2026
    ਕ੍ਰਿਸ ਮਿਨਸ ਨੇ ਕਿਹਾ ਹੈ ਕਿ ਯਹੂਦੀ ਵਿਰੋਧ ਅਤੇ ਸੋਸ਼ਲ ਕੋਹੀਜ਼ਨ ਬਾਰੇ ਬਣੀ ਰਾਇਲ ਕਮਿਸ਼ਨ ਇਨ੍ਹਾਂ ਗੰਭੀਰ ਮਸਲਿਆਂ ਦਾ ਸਾਹਮਣਾ ਕਰਨ ਅਤੇ ਅਸਲ ਬਦਲਾਅ ਲਿਆਉਣ ਦਾ ਮੌਕਾ ਹੈ। ਬੌਂਡਾਈ ਵਿੱਚ ਹੋਏ ਦਹਿਸ਼ਤਗਰਦੀ ਹਮਲੇ ਤੋਂ ਇੱਕ ਮਹੀਨੇ ਬਾਅਦ ਐਲਾਨੀ ਗਈ ਇਹ ਜਾਂਚ ਆਸਟ੍ਰੇਲੀਆਈ ਸਮਾਜ ਅਤੇ ਸੰਸਥਾਵਾਂ ਵਿੱਚ ਯਹੂਦੀ ਵਿਰੋਧ ਦੀ ਪ੍ਰਕਿਰਤੀ, ਇਸਦੇ ਫੈਲਾਅ ਅਤੇ ਇਸਦੇ ਮੁੱਖ ਕਾਰਕਾਂ ਦੀ ਪੜਤਾਲ ਕਰੇਗੀ। ਇਹ ਅਤੇ ਅੱਜ ਦੀਆਂ ਹੋਰ ਪ੍ਰਮੁੱਖ ਖਬਰਾਂ ਲਈ ਸੁਣੋ ਇਹ ਪੌਡਕਾਸਟ...
    Mehr anzeigen Weniger anzeigen
    4 Min.
  • ਪੰਜਾਬੀ ਡਾਇਰੀ : ਪੰਜਾਬ ਵਿੱਚ ਨਵੀਂ ਆਬਕਾਰੀ ਨੀਤੀ ‘ਤੇ ਵਿਚਾਰਾਂ, ਮਾਰਚ ਬਜਟ ‘ਤੇ ਨਜ਼ਰ
    Feb 24 2026
    ਕਈ ਮਹੀਨਿਆਂ ਦੀਆਂ ਤਿਆਰੀਆਂ ਤੋਂ ਬਾਅਦ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਸਰਕਾਰ ਚੰਡੀਗੜ੍ਹ ਵਿੱਚ ਨਵੀਂ ਆਬਕਾਰੀ ਨੀਤੀ ਸਬੰਧੀ ਅਹਿਮ ਮੀਟਿੰਗ ਕਰ ਰਹੀ ਹੈ। ਸਰਕਾਰ ਮਾਲੀਆ ਵਧਾਉਣ ਦੇ ਟੀਚੇ ਨਾਲ ਰਾਜ ਬਜਟ ਅਤੇ ਹੋਰ ਆਰਥਿਕ ਮੁੱਦਿਆਂ ‘ਤੇ ਚਰਚਾ ਕਰੇਗੀ। ਮਾਰਚ ਵਿੱਚ ਪੇਸ਼ ਹੋਣ ਵਾਲਾ ਬਜਟ ਮੌਜੂਦਾ ਕਾਰਜਕਾਲ ਦਾ ਆਖਰੀ ਬਜਟ ਹੋਵੇਗਾ, ਜਿਸ ਵਿੱਚ ਹਰ ਵਰਗ ਲਈ ਮਹੱਤਵਪੂਰਨ ਐਲਾਨ ਹੋਣ ਦੀ ਸੰਭਾਵਨਾ ਹੈ। ਪੰਜਾਬ ਤੋਂ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਜ਼ਰੂਰ ਸੁਣੋ।
    Mehr anzeigen Weniger anzeigen
    9 Min.
  • ਆਸਟ੍ਰੇਲੀਆਈ ਯੂਨੀਵਰਸਿਟੀਆਂ ਵਿੱਚ ਨਸਲਵਾਦ ਦੀ ਚਿੰਤਾਜਨਕ ਤਸਵੀਰ
    Feb 23 2026
    ਆਸਟ੍ਰੇਲੀਆ ਦੀਆਂ 42 ਯੂਨੀਵਰਸਿਟੀਆਂ ਉੱਤੇ ਕੀਤੀ ਗਈ ਪਹਿਲੀ ਰਾਸ਼ਟਰੀ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਕੈਂਪਸਾਂ ਵਿੱਚ ਨਸਲਵਾਦ ਇੱਕ ਵਿਆਪਕ ਅਤੇ ਪ੍ਰਣਾਲੀਗਤ ਸਮੱਸਿਆ ਵਜੋਂ ਮੌਜੂਦ ਹੈ। ਲਗਭਗ 70 ਫੀਸਦੀ ਵਿਦਿਆਰਥੀਆਂ ਅਤੇ ਸਟਾਫ ਨੇ ਨਸਲਵਾਦੀ ਵਿਹਾਰ ਨੂੰ ਦੇਖਣ ਜਾਂ ਅਨੁਭਵ ਕਰਨ ਦੀ ਪੁਸ਼ਟੀ ਕੀਤੀ ਹੈ। ਇਸ ਮਾਮਲੇ ਦੀ ਵਿਸਥਾਰਿਤ ਚਰਚਾ ਲਈ ਪੂਰਾ ਪੌਡਕਾਸਟ ਸੁਣੋ।
    Mehr anzeigen Weniger anzeigen
    12 Min.
  • ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਵਿਸ਼ਵ ਮਾਂ ਬੋਲੀ ਦਿਵਸ ਵਿਸ਼ੇਸ਼
    Feb 23 2026
    ਮਾਂ ਬੋਲੀ ਨੂੰ ਸਮਰਪਿਤ ਖਾਸ ਦਿਹਾੜੇ ਮੌਕੇ ਇਸ ਖਾਸ ਰੇਡੀਓ ਪ੍ਰੋਗਰਾਮ ਵਿੱਚ ਅਸੀ ਪੰਜਾਬੀ ਸਾਹਿਤ ਦੇ ਮਾਹਿਰ ਮਰਹੂਮ ਸੁਰਜੀਤ ਪਾਤਰ ਹੁਰਾਂ ਦਾ ਇੱਕ ਸੁਨੇਹਾ ਸਾਂਝਾ ਕਰ ਰਹੇ ਹਾਂ ਜਿਸ ਵਿੱਚ ਉਨ੍ਹਾਂ ਨੇ ਵਿਦੇਸ਼ਾਂ ਵਿੱਚ ਵੱਸ ਰਹੇ ਪੰਜਾਬੀਆਂ ਦੀ ਅਗਲੀ ਪਨੀਰੀ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਦੇ ਨੁਕਤੇ ਸਾਂਝੇ ਕੀਤੇ ਹਨ। ਇਸਦੇ ਨਾਲ ਹੀ ਸਿਡਨੀ ਆਧਾਰਿਤ ਆਸਟ੍ਰੇਲੀਅਨ ਪੰਜਾਬੀ ਅਕੈਡਮੀ ਦੇ ਯਤਨਾਂ ਨੂੰ ਵੀ ਉਜਾਗਰ ਕੀਤਾ ਗਿਆ ਹੈ, ਜੋ ਤਕਨੀਕ ਦੀ ਮਦਦ ਨਾਲ ਬੱਚਿਆਂ ਨੂੰ ਘਰ ਬੈਠੇ ਪੰਜਾਬੀ ਸਿਖਾ ਰਹੀ ਹੈ। ਮਾਂ ਬੋਲੀ ਦੀਆਂ ਖ਼ਬਰਾਂ, ਗੱਲਾਂ ਅਤੇ ਗੀਤਾਂ ਨਾਲ ਸਜਿਆ ਇਹ ਖਾਸ ਪੌਡਕਾਸਟ ਜ਼ਰੂਰ ਸੁਣੋ।
    Mehr anzeigen Weniger anzeigen
    52 Min.
  • ਖ਼ਬਰਨਾਮਾਂ: ਪ੍ਰਧਾਨ ਮੰਤਰੀ ਨੇ IS ਨਾਲ ਜੁੜੇ ਲੋਕਾਂ ਦੀ ਘਰ ਵਾਪਸੀ ਵਿੱਚ ਮੱਦਦ ਕਰਨ ਵਾਲਿਆਂ ਖਿਲਾਫ ਕਾਨੂੰਨ ਲਿਆਏ ਜਾਣ ਦੀ ਪੇਸ਼ਕਸ਼ ਨੂੰ ਕੀਤਾ ਰੱਦ
    Feb 23 2026
    ਪ੍ਰਧਾਨ ਮੰਤਰੀ ਨੇ ਆਈ ਐਸ ਨਾਲ ਜੁੜੇ ਲੋਕਾਂ ਦੀ ਘਰ ਵਾਪਸੀ ਵਿੱਚ ਮੱਦਦ ਕਰਨ ਵਾਲਿਆਂ ਖਿਲਾਫ ਕਾਨੂੰਨ ਲਿਆਏ ਜਾਣ ਵਾਲੀ Coalition ਦੀ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਹੈ। ਫਲੋਰੀਡਾ ‘ਚ ਟਰੰਪ ਦੇ ਐਸਟੇਟ ‘ਚ ਘੁਸਪੈਠ ਕਰਨ ਵਾਲੇ ਵਿਅਕਤੀ ਦੀ ਐਫਬੀਆਈ ਜਾਂਚ ਜਾਰੀ ਹੈ। ਆਸਟ੍ਰੇਲੀਆ ਦੇ ਕੈਪਿਟਲ ਗੇਨਜ਼ ਟੈਕਸ ‘ਤੇ ਸੁਣਵਾਈ ਤਿੰਨ ਦਿਨਾਂ ਲਈ ਸ਼ੁਰੂ ਹੋ ਗਈ ਹੈ। ਆਸਟ੍ਰੇਲੀਆ ਦੇ ਉੱਤਰੀ, ਦੱਖਣੀ ਅਤੇ ਪੂਰਬੀ ਹਿੱਸਿਆਂ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਲਈ ਚੇਤਾਵਨੀ ਜਾਰੀ। ਯੂਨੀਵਰਸਿਟੀ ਆਫ਼ ਮੈਲਬਰਨ ਦੇ ਅਧਿਐਨ ਅਨੁਸਾਰ ਭਾਰੀ ਵਾਹਨਾਂ ਦੇ ਉਤਸਰਜਨ ਕਾਰਨ ਸਿਹਤ ‘ਤੇ ਸਾਲਾਨਾ 6.2 ਬਿਲੀਅਨ ਡਾਲਰ ਦਾ ਖਰਚਾ ਹੋ ਰਿਹਾ ਹੈ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਇਹ ਪੌਡਕਾਸਟ...
    Mehr anzeigen Weniger anzeigen
    5 Min.
  • ਆਸਟ੍ਰੇਲੀਆ ਵਿੱਚ ਤੀਜੀ ਪੀੜ੍ਹੀ ਦੀ ਇਹ ਬੱਚੀ ਹਿੰਮਤ ਕੌਰ ਅੰਗਰੇਜ਼ੀ ਤੋਂ ਪਹਿਲਾਂ ਕਿਵੇਂ ਸਿੱਖ ਰਹੀ ਹੈ ਪੰਜਾਬੀ?
    Feb 21 2025
    ਵੈਸਟਰਨ ਸਿਡਨੀ ਨਿਵਾਸੀ ਹਿੰਮਤ ਕੌਰ ਦੇ ਮਾਂ-ਬਾਪ ਜੈਸਮੀਤ ਕੌਰ ਅਤੇ ਜਗਦੀਪ ਸਿੰਘ ਆਸਟ੍ਰੇਲੀਆ ਵਿੱਚ ਵੱਡੇ ਹੋਏ ਹਨ ਅਤੇ ਜਦੋਂ ਆਪਣੀ 2 ਸਾਲ ਦੀ ਬੇਟੀ ਨੂੰ ਭਾਸ਼ਾ ਸਿਖਾਉਣ ਦੀ ਗੱਲ ਆਈ ਤਾਂ ਉਨ੍ਹਾਂ ਨੇ ਅੰਗਰੇਜ਼ੀ ਨਾਲੋਂ ਪੰਜਾਬੀ ਨੂੰ ਤਰਜੀਹ ਦਿੱਤੀ। ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆ ਵਿੱਚ ਰਹਿਣ ਦੇ ਬਾਵਜੂਦ ਉਹਨਾਂ ਜਾਣ-ਬੁੱਝ ਕੇ ਹਿੰਮਤ ਨੂੰ ਅੰਗਰੇਜ਼ੀ ਨਾਲੋਂ ਪੰਜਾਬੀ ਪਹਿਲਾਂ ਸਿਖਾਈ ਤਾਂ ਜੋ ਉਸ ਦਾ ਬਚਪਨ ਤੋਂ ਹੀ ਮਾਂ ਬੋਲੀ, ਸੱਭਿਆਚਾਰ, ਧਰਮ ਅਤੇ ਆਪਣੇ ਬਜ਼ੁਰਗਾਂ ਨਾਲ ਰਿਸ਼ਤਾ ਜੁੜਿਆ ਰਹੇ।
    Mehr anzeigen Weniger anzeigen
    20 Min.
  • ਆਸਟ੍ਰੇਲੀਆ–ਭਾਰਤ ਸਾਂਝੀ ਪਹਲ: ਡੁੱਬਣ ਨਾਲ ਹੋਣ ਵਾਲੀਆਂ ਮੌਤਾਂ ਵਾਲੇ ਵਾਧੇ ਨੂੰ ਰੋਕਣ ਲਈ ਦੋ ਦਿਨਾਂ ਦੀ ਮਹੱਤਵਪੂਰਨ ਵਰਕਸ਼ਾਪ
    Feb 22 2026
    ਆਸਟ੍ਰੇਲੀਆ ਅਤੇ ਭਾਰਤ ਦੇ 40 ਪਾਣੀ ਸੁਰੱਖਿਆ ਮਾਹਿਰ ਸਿਡਨੀ ਵਿੱਚ ਇਕੱਠੇ ਹੋਏ ਜਿੱਥੇ ਦੋ ਦਿਨਾਂ ਦੀ ਵਰਕਸ਼ਾਪ ਦੌਰਾਨ ਡੁੱਬਣ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਲਈ ਨਵੇਂ ਅਤੇ ਸਥਾਈ ਹੱਲਾਂ ‘ਤੇ ਵਿਚਾਰ ਕੀਤਾ ਗਿਆ। ਭਾਰਤ ਵਿੱਚ ਹਰ ਸਾਲ 38,000 ਤੋਂ ਵੱਧ ਲੋਕ ਡੁੱਬਣ ਨਾਲ ਮਰਦੇ ਹਨ, ਜਦਕਿ ਆਸਟ੍ਰੇਲੀਆ ਵਿੱਚ 2025 ਦੌਰਾਨ 357 ਮੌਤਾਂ ਦਰਜ ਹੋਈਆਂ ਜੋ ਰਿਕਾਰਡ ਵਿੱਚ ਸਭ ਤੋਂ ਵੱਧ ਹਨ। ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਵਿਦੇਸ਼ਾਂ ਵਿੱਚ ਜਨਮੇ ਲੋਕ, ਖ਼ਾਸ ਕਰਕੇ ਭਾਰਤੀ ਭਾਈਚਾਰਾ, ਆਸਟ੍ਰੇਲੀਆ ਵਿੱਚ ਡੁੱਬਣ ਦੀਆਂ ਮੌਤਾਂ ਵਿੱਚ ਵੱਧ ਪ੍ਰਤੀਨਿਧਿਤਾ ਰੱਖਦੇ ਹਨ।
    Mehr anzeigen Weniger anzeigen
    9 Min.
  • ਖਬਰਾਂ ਫਟਾਫੱਟ: ਐਂਡਰੀਊ ਜਾਂਚ ਹੇਠ ਰਿਹਾਅ, ਲੈਕੈਂਬਾ ਮਸਜਿਦ ਨੂੰ ਤੀਜੀ ਧਮਕੀ, ਤੇ ਮੀਂਹ ਕਾਰਨ ਟੀ-20 ਤੋਂ ਆਸਟ੍ਰੇਲੀਆ ਬਾਹਰ
    Feb 20 2026
    ਬਰਤਾਨੀਆ ਵਿੱਚ ਐਂਡਰੀਊ ਮਾਊਂਟਬੈਟਨ-ਵਿੰਡਸਰ ਤੋਂ ਪੁੱਛਗਿੱਛ, ਆਸਟ੍ਰੇਲੀਆ ਵਿੱਚ ਅਸਥਾਈ exclusion order ਅਤੇ ਸੀਰੀਆ ਕੈਂਪ ਮਾਮਲੇ ਨੇ ਸਿਆਸੀ ਚਰਚਾ ਤੇਜ਼ ਕਰ ਦਿੱਤੀ ਹੈ। ਨਿਊ ਸਾਊਥ ਵੇਲਜ਼ ਵਿੱਚ ਮੁਸਲਮਾਨ ਵਿਰੋਧੀ ਟਿੱਪਣੀਆਂ ਅਤੇ ਲੈਕੈਂਬਾ ਮਸਜਿਦ ਨੂੰ ਮਿਲੀਆਂ ਧਮਕੀਆਂ ਨੇ ਕਮਿਊਨਟੀ ਸੁਰੱਖਿਆ ‘ਤੇ ਚਿੰਤਾ ਵਧਾਈ ਹੈ। ਵਿਕਟੋਰੀਆ ਵਿੱਚ ਯੂਨੀਅਨ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਤੇ ਜਾਂਚ ਦੀ ਮੰਗ ਜ਼ੋਰਾਂ ‘ਤੇ ਹੈ, ਜਦਕਿ ਸਿਡਨੀ ਦੀ ਮਾਨਸਿਕ ਸਿਹਤ ਸਹੂਲਤ ਤੋਂ ਮਰੀਜ਼ਾਂ ਦੇ ਭੱਜਣ ਮਾਮਲੇ ਦੀ ਸਮੀਖਿਆ ਜਾਰੀ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਅਮਰੀਕਾ-ਇਰਾਨ ਤਣਾਅ ਵਧ ਰਿਹਾ ਹੈ। ਖੇਡਾਂ ਵਿੱਚ, ਮੀਂਹ ਕਾਰਨ ਮੈਚ ਰੱਦ ਹੋਣ ਨਾਲ ਆਸਟ੍ਰੇਲੀਆ ਟੀ-20 ਵਰਲਡ ਕਪ ਦੇ ਗਰੁੱਪ ਮੰਚ ਤੋਂ ਹੀ ਬਾਹਰ ਹੋ ਗਿਆ ਹੈ। ਵਿਸਥਾਰ ਲਈ ਸੁਣੋ ਇਹ ਪੌਡਕਾਸਟ...
    Mehr anzeigen Weniger anzeigen
    6 Min.